ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿੱਚ ਕੰਮ ਕਰਨ ਵਾਲਾ ਇੱਕ ਭਾਰਤੀ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਦੁਬਈ ਸਥਿਤ ਭਾਰਤੀ ਪ੍ਰਵਾਸੀ ਨੇ ਸੋਮਵਾਰ ਨੂੰ ਆਬੂਧਾਬੀ ਵਿੱਚ ਆਯੋਜਿਤ ਬਿਗ ਟਿਕਟ ਦੀ ਰੈਫਲ ਡਰਾਅ ਸੀਰੀਜ਼ 244 ਵਿੱਚ 20 ਮਿਲੀਅਨ ਦਿਰਹਮ ਦਾ ਇਨਾਮ ਜਿੱਤਿਆ। ਭਾਰਤੀ ਮੁਦਰਾ ਵਿੱਚ ਇਹ ਰਕਮ 443993095 ਰੁਪਏ ਹੈ। ਲੱਕੀ ਡਰਾਅ ਜਿੱਤਣ ਵਾਲੇ ਵਰਕਰ ਦਾ ਨਾਂ ਪ੍ਰਦੀਪ ਕੇਪੀ ਜੇਬਲ ਹੈ। ਪ੍ਰਦੀਪ ਕੇਰਲ ਦਾ ਰਹਿਣ ਵਾਲਾ ਹੈ ਅਤੇ ਆਬੂਧਾਬੀ ਵਿੱਚ ਇੱਕ ਕਾਰ ਕੰਪਨੀ ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ। 24 ਸਾਲਾ ਪ੍ਰਦੀਪ ਪਿਛਲੇ ਇਕ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਪਰ ਹੁਣ ਜਾ ਕੇ ਉਸ ਦੀ ਕਿਸਮਤ ਚਮਕੀ ਹੈ।
ਪ੍ਰਦੀਪ ਨੇ ਸਾਥੀਆਂ ਨਾਲ ਮਿਲ ਕੇ ਖਰੀਦੀ ਲਾਟਰੀ ਦੀ ਟਿਕਟ
ਖਲੀਜ਼ ਟਾਈਮਜ਼ ਮੁਤਾਬਕ ਰੈਫਲ ਡਰਾਅ ਸੀਰੀਜ਼ 244 'ਚ 44 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਵਾਲੀ ਲਾਟਰੀ ਟਿਕਟ ਦਾ ਨੰਬਰ 064141 ਹੈ। ਪ੍ਰਦੀਪ ਅਤੇ ਉਸ ਦੇ 20 ਸਾਥੀਆਂ ਨੇ 13 ਸਤੰਬਰ ਨੂੰ ਆਨਲਾਈਨ ਟਿਕਟ ਖਰੀਦੀ ਸੀ।ਅਜਿਹੇ ਵਿੱਚ ਹੁਣ ਇਨਾਮੀ ਰਾਸ਼ੀ ਪ੍ਰਦੀਪ ਅਤੇ ਉਸਦੇ ਸਾਥੀਆਂ ਵਿੱਚ ਵੰਡੀ ਜਾਵੇਗੀ। ਪ੍ਰਦੀਪ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸ ਨੂੰ ਕਰੋੜਾਂ ਰੁਪਏ ਦੇ ਲੱਕੀ ਡਰਾਅ ਜਿੱਤਣ ਬਾਰੇ ਸੂਚਿਤ ਕਰਨ ਲਈ ਫੋਨ ਕੀਤਾ ਗਿਆ। ਜਿੱਤ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਨਾਈਟ ਡਿਊਟੀ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਔਰਤ ਨੇ ਜਹਾਜ਼ ਜ਼ਰੀਏ ਸਫਰ ਕਰ ਕੁੱਤੇ ਲਈ ਕੀਤੀ 2 ਲੱਖ ਰੁਪਏ ਤੋਂ ਵਧੇਰੇ ਦੀ 'ਸ਼ਾਪਿੰਗ'
ਸੱਤ ਮਹੀਨਿਆਂ ਤੋਂ ਦੁਬਈ ਵਿੱਚ ਰਹਿ ਰਿਹਾ ਪ੍ਰਦੀਪ
ਪ੍ਰਦੀਪ ਪਿਛਲੇ ਸੱਤ ਮਹੀਨਿਆਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ 44 ਕਰੋੜ ਰੁਪਏ ਦਾ ਜੈਕਪਾਟ ਜਿੱਤ ਕੇ ਬਹੁਤ ਰੋਮਾਂਚਿਤ ਹਾਂ। ਮੈਂ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਕਰ ਸਕਦਾ। ਰਿਪੋਰਟ ਵਿੱਚ ਜਦੋਂ ਪ੍ਰਦੀਪ ਤੋਂ ਪੁੱਛਿਆ ਗਿਆ ਕਿ ਉਹ ਇਨਾਮੀ ਰਾਸ਼ੀ ਕਿਵੇਂ ਖਰਚ ਕਰੇਗਾ ਤਾਂ ਉਸ ਨੇ ਕਿਹਾ ਕਿ ਅਸੀਂ ਅਜੇ ਤੱਕ ਕੋਈ ਯੋਜਨਾ ਨਹੀਂ ਬਣਾਈ ਹੈ। ਪ੍ਰਦੀਪ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਲੱਕੀ ਡਰਾਅ ਸਾਡੇ ਨਾਂ 'ਤੇ ਆਵੇਗਾ। ਅਜਿਹੇ 'ਚ ਅਸੀਂ ਕਦੇ ਜਿੱਤਣ ਬਾਰੇ ਨਹੀਂ ਸੋਚਿਆ।
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਮੰਤਰੀ ਜੈਸ਼ੰਕਰ ਪਹੁੰਚੇ ਨਿਊਜ਼ੀਲੈਂਡ, ਪੀ.ਐੱਮ. ਜੈਸਿੰਡਾ ਨਾਲ ਕਰਨਗੇ ਮੁਲਾਕਾਤ
ਅਬਦੁਲ ਕਾਦਿਰ ਨੇ ਵੀ ਜਿੱਤਿਆ 10 ਲੱਖ ਦਿਰਹਮ ਦਾ ਇਨਾਮ
ਇਸ ਦੌਰਾਨ ਇੱਕ ਹੋਰ ਭਾਰਤੀ ਪ੍ਰਵਾਸੀ ਅਬਦੁਲ ਕਾਦਰ ਦਾਨਿਸ਼ ਨੂੰ ਲੱਕੀ ਡਰਾਅ ਵਿੱਚ 10 ਲੱਖ ਦਿਰਹਮ ਦਾ ਇਨਾਮ ਮਿਲਿਆ ਹੈ। ਭਾਰਤੀ ਰਾਸ਼ੀ ਵਿੱਚ ਇਸ ਦੀ ਕੀਮਤ 22199654 ਰੁਪਏ ਹੈ। ਅਬਦੁਲ ਕਾਦਰ ਨੇ ਇਹ ਲਾਟਰੀ ਟਿਕਟ 30 ਸਤੰਬਰ ਨੂੰ ਖਰੀਦੀ ਸੀ। ਇਸ ਟਿਕਟ ਦਾ ਨੰਬਰ 252203 ਸੀ। 2.5 ਕਰੋੜ ਜੈਕਪਾਟ ਲਈ ਅਗਲਾ ਰੈਫਲ ਡਰਾਅ 3 ਨਵੰਬਰ ਨੂੰ ਹੋਵੇਗਾ। ਇਸ ਦੇ ਨਾਲ ਹੀ ਪਹਿਲੀ ਵਾਰ 1 ਕਿਲੋ ਸੋਨੇ ਦਾ ਹਫ਼ਤਾਵਾਰੀ ਇਨਾਮ ਵੀ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਪੈਂਟਾਗਨ ਵਿਖੇ ਪਾਕਿ ਫੌਜ ਮੁਖੀ ਨਾਲ ਕੀਤੀ ਮੁਲਾਕਾਤ
NEXT STORY